ਦੋਰਾਹਾ /ਪਾਇਲ (ਨਰਿੰਦਰ ਸ਼ਾਹਪੁਰ ) — ਅੱਜ ਦੋਰਾਹਾ ਵਿਖੇ ਸੁਨੀਤਾ ਵਿਲੀਅਮਜ਼ ਦੇ ਧਰਤੀ ਤੇ ਵਾਪਸ ਆਉਣ ਦੀ ਖੁਸ਼ੀ ਵਿੱਚ ਸੋਸ਼ਲ ਵਰਕਰ ਮਨਜੋਤ ਸਿੰਘ ਮਾਨ ਦੀ ਅਗਵਾਈ ਹੇਠ ਲੱਡੂ ਵੰਡੇ । ਇਸ ਮੌਕੇ ਉਹਨਾਂ ਨੇ ਕਿਹਾ ਕਿ ਆਪਾਂ ਨੂੰ ਆਪਣੇ ਬੱਚਿਆਂ ਨੂੰ ਇਹਨਾਂ ਬਾਰੇ ਦੱਸਣਾ ਚਾਹੁੰਦਾ ਹੈ । ਉਹਨਾਂ ਕਿਹਾ ਕਿ ਸੁਨੀਤਾ ਵਿਲੀਅਮਜ਼ 9 ਮਹੀਨੇ ਬਾਅਦ ਧਰਤੀ ਤੇ ਵਾਪਸ ਆਈ ਹੈ । ਉਸ ਨੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ । ਉਹਨਾਂ ਕਿਹਾ ਕਿ ਸਾਰੇ ਦੇਸ਼ ਨੂੰ ਉਹਨਾਂ ਦੇ ਘਰ ਵਾਪਿਸ ਆਉਣ ਦੀ ਬਹੁਤ ਖੁਸੀ ਹੈ ਜਿਸ ਕਰਕੇ ਸਾਡੇ ਵਲੋਂ ਅੱਜ ਲੱਡੂ ਵੰਡੇ ਗਏ ਹਨ । ਇਸ ਮੌਕੇ ਪੁਲਿਸ ਮੁਲਾਜ਼ਮ ਬਲਦੇਵ ਸਿੰਘ, ਮਨਜੀਤ ਸਿੰਘ, ਗੁਰਸੇਵਕ ਸਿੰਘ, ਰਿਟਾਇਰ ਪੁਲਿਸ ਮੁਲਾਜ਼ਮ ਮਨਜੀਤ ਸਿੰਘ, ਮਨਜੋਤ ਚੀਮਾ, ਨੰਨੂ ਦੋਰਾਹਾ ਆਦਿ ਹਾਜ਼ਰ ਸਨ l
Leave a Reply